ਇਬਾਦਤ ਨਹੀਂ ਕੀਤੀ

ਰੱਬਾ ਤੇਰੀ ਅੱਜ ਇਬਾਦਤ ਨਹੀਂ ਕੀਤੀ ।

ਕੱਲ ਮੈਂ ਜ਼ਿਆਦਾ ਪੀ ਲਈ ਸੀ ।

ਤੇ ਚੜ੍ਹ ਗਈ ਸੀ ।

ਸੱਜਣਾ ਨੈਣੋਂ ਜੋ ਗਲਾਸੀ ਭਰ ਪੀਤੀ ।

ਵੱਡੇ ਵੱਡੇ ਵਾਅਦੇ ਕਰਦੇ ਪੀਂਦੇ ਗਏ ।

ਘੁੱਟ ਦੇ ਜਾਮ ਨੇ ਕਰਤੀ ।

ਜਿੰਦ ਉਹਦੇ ਨਾਮ, ਜਿਹਦੇ ਮੈਂ ਨਾਂ ਪੀਤੀ ।

ਉਸ ਨੂੰ  ਜਦ ਦਾ ਮੰਨਿਆ, ਉਹ ਹੀ ਰੱਬ ਦਿਖੇ ।

ਆਖੀਂ ਨਾ ਦੱਸਿਆ ਨੀ, ਕੀਤੀ ਬਦਨੀਤੀ ।

ਤੈਨੂੰ ਕਿਹੜਾ ਛੱਡਿਆ ਜਾਂ ਛੱਡਣਾ ਚਾਹਵਾਂ ।

ਉਸਦੇ ਰੂਪ 'ਚ ਆ ਜਾ, ਤੈਨੂੰ ਜੱਪ ਲਾਂਗੇ ।

ਨਹੀਂ ਤੇ ਦੇ ਦੇ ਮਾਫ਼ੀ ।

ਮੈਨੂੰ ਨਹੀਂਓਂ ਲੱਗਦਾ, ਗ਼ਲਤੀ ਮੈਂ ਕੀਤੀ,

ਪਿਆਰ ਬਣ ਮਿਲ ਲੈ, ਰੂਹ ਵੀ ਨਾਲੇ,

ਤੇਰੀ ਤੇਰੇ ਕੋਲ ਰਹੂ ।

ਲੋਕਾਂ ਵਿੱਚ ਨਾ ਐਂਵੇਂ ਕਰਦੀਂ, ਰੱਬਾ 'ਸਰਬ' ਦੀ ਬੇ-ਇੱਜ਼ਤੀ ।

ਸੱਚ ਨੂੰ  ਅੱਗ ਦਾ ਭੈਅ ਨਹੀਂ, ਸੱਜਣਾ ਲੜ ਲੱਗ ਗਈ ।

ਕਰਾਂ ਨਾ ਠੱਗੀ, ਦਿਲ ਦੀ ਲੱਗੀ, ਤੈਨੂੰ ਦੱਸੀ, ਲੁਕਾ ਨਾ ਰੱਖੀ ।

ਕਿ ਰੱਬਾ ਤੇਰੀ ਅੱਜ ਇਬਾਦਤ ਨਹੀਂ ਕੀਤੀ ।

ਤੇਰਾ ਨਾਂ ਜੱਪਿਆ ਤੇ ਸੱਜਣ ਮੇਲ ਹੋਇਆ ।

'ਸਰਬਜੀਤ' ਦਾ ਨਾਂ ਲੋਕਾਂ ਐਂਵੇਂ ਰੱਖਤਾ ''ਪੀਸੀ'' ।

ਜਦ ਕਿ ਅਸਾਂ ਸ਼ਕਿਾਇਤ ਕਦੇ, ਤੁਹਾਡੀ ਨਹੀਂ ਕੀਤੀ ।

ਪਰ ਇਹ ਸੱਚ ਹੈ ਰੱਬਾ, ਸੱਚ ਨੂੰ  ਸਮਝ ਲਵੀਂ ।

ਕਿ ਰੱਬਾ ਤੇਰੀ ਅੱਜ ਇਬਾਦਤ ਨਹੀਂ ਕੀਤੀ ।

📝 ਸੋਧ ਲਈ ਭੇਜੋ