ਇਹ ਕੀ ਸੋਚਦੇ ਰਹਿੰਦੇ ਓ ਭੋਲਿਓ, ਭੋਲਿਓ ਬੇਪ੍ਰਵਾਹੋ

ਇਹ ਕੀ ਸੋਚਦੇ ਰਹਿੰਦੇ ਓ ਭੋਲਿਓ, ਭੋਲਿਓ ਬੇਪ੍ਰਵਾਹੋ

ਕਦੀਂ ਤੇ ਛੱਡੋ ਦੁੱਖ ਰੋਣੇ ਨੂੰ ਕਦੀਂ ਤੇ ਖ਼ੁਸ਼ ਹੋ ਬਾਹੋ

ਹੋਰ ਵੀ ਹਿੱਕ ਦੂਜੇ ਦੇ ਸੰਗ ਭਿੱਜ ਕੇ ਦਿਲਾਂ ਨੂੰ ਗਰਮਾਈਏ

ਇਚਰਕ ਹੋਰ ਵੀ ਅੱਖਾਂ ਸੇਕੀਏ, ਹੋਰ ਵੀ ਇਚਰਕ ਰਾਹੋ

ਰਾਤ ਦੀ ਸ਼ੌਹ ਸਮੁੰਦਰਾਂ ਦੇ ਵਿਚ ਡੋਲੇ ਖਾਂਦੀ ਬੇੜੀ

ਖ਼ੈਰ ਰਹੀ ਤੇ ਕੰਢੇ ਲੱਗ ਸੀ, ਜਦ ਵੀ ਫੁੱਟੀ ਪਾਹੋ

ਜੀਵਣ ਆਬਿਦ ਖੁਰਦੇ ਕੰਢੇ ਉਤੇ ਹਿੱਕ ਮਜ਼ਾਰ ਏ

ਹਿੱਕ ਦਿਨ ਇਹਨੂੰ ਰੋੜ੍ਹ ਲੈ ਜਾਸੀ ਘੇਰ ਕੇ ਵਗਦਾ ਸ਼ਾਹੋ

📝 ਸੋਧ ਲਈ ਭੇਜੋ