ਇਹ ਰੌਸ਼ਨੀਆਂ ਦਾ ਦੇਸ਼

ਇਹ ਰੌਸ਼ਨੀਆਂ ਦਾ ਦੇਸ਼, ਹਨੇਰਾ ਘਰ ਸਾਡੇ

ਹੈ ਆਈ ਮੌਤ ਹਮੇਸ਼, ਸੱਚਮੁੱਚ  ਵਰ ਸਾਡੇ

ਅੱਜ ਘਰ ਸਾਡੇ ਵਿੱਚ ਬਾਲ, ਨਿਆਣੇ ਰੋਵਦੇ

ਉਹ  ਚੇਹਰੇ ਹੰਝੂਆਂ ਨਾਲ, ਹੋਣਗੇ ਧੋਵਦੇ

ਕਿਤੇ ਅੰਮੜੀ ਦਾ ਵਿਰਲਾਪ, ਹੋਉੂ ਪੱਥਰ ਚੀਰਦਾ

ਹੋਊ ਰੋਦਾਂ  ਕਿਧਰੇ ਬਾਪ, ਕੋਹਿਆ ਤਕਦੀਰ ਦਾ

ਅੱਜ ਕਿਤੇ ਵਿਚਾਰੀ ਭੈਣ,  ਹੋਊ ਧਾਹਾ ਮਾਰਦੀ

ਉਦੋ  ਛਲਕ ਉੱਠਦੇ ਨੈਣ, ਜਾਂ ਕਿਸਮਤ ਹਾਰਦੀ

ਹਾਏ ਲੱਥਾ ਅੱਜ ਸੁਹਾਗ, ਕਿਸੇ ਮੁਟਿਆਰ ਦਾ

ਹਾਏ ਉੱਜੜ ਗਿਆ ਹੈ ਬਾਗ, ਕਿਸੇ ਦੇ ਪਿਆਰ ਦਾ

ਕਿਤੇ ਰੋਦੀ ਹੋਣੀ ਧੀ, ਕੋਈ  ਬਾਬਲ ਟੋਲਦੀ 

ਉਹ ਘੁੱਟ ਸਬਰਾਂ ਦਾ ਪੀ, ਰਤਾ ਨਹੀ ਬੋਲਦੀ

"ਅਮਰ" ਕਰੇ ਕੀ ਬਿਆਨ, ਇਹ ਪੀੜਾਂ ਭਾਰੀਆਂ

ਪੁੱਤ ਤੁਰਗੇ ਛੱਡ ਜਹਾਨ, ਕਿਸਮਤਾਂ ਹਾਰੀਆਂ 

📝 ਸੋਧ ਲਈ ਭੇਜੋ