ਇਹ ਸੋਨੇ ਦਾ ਸਾਰਾ ਸੂਰਜ ਤੇਰਾ ਹੈ

ਇਹ ਸੋਨੇ ਦਾ ਸਾਰਾ ਸੂਰਜ ਤੇਰਾ ਹੈ।

ਏਸੇ ਲਈ ਹੀ ਬਸਤੀ ਵਿਚ ਹਨ੍ਹੇਰਾ ਹੈ।

ਗਰਮ ਹਵਾਏ ਐਵੇਂ ਬਿਰਖ਼ ਵਲੂੰਧਰ ਨਾ,

ਹਰ ਇਕ ਬਿਰਖ਼ ਦਾ ਫੁੱਲਾਂ ਵਰਗਾ ਚਿਹਰਾ ਹੈ।

ਮੈਂ ਹਾਂ ਆਪਣੀ ਮਿੱਟੀ ਦੀ ਖ਼ੁਸ਼ਬੂ ਵਰਗਾ,

ਮੇਰਾ ਖਿੜਨਾ, ਬਿਖ਼ਰਨਾ ਵੀ ਮੇਰਾ ਹੈ।

ਜਿੱਥੇ ਕੱਲ੍ਹ ਸੀ ਲਟਕਦੇ ਪੱਤ ਸ਼ਰੀਹਾਂ ਦੇ,

ਅੱਜ ਉਹ ਸੱਖਣਾ ਮੇਰੇ ਵਾਂਗ ਬਨੇਰਾ ਹੈ।

ਢੱਠੀਆਂ ਕੰਧਾਂ, ਫੁੱਲ, ਬੂਟਾ ਨਾ ਦੀਪ ਜਗੇ,

ਲੱਗਦਾ ਹੈ ‘ਅਜਮੇਰ’ ਇਹ ਹੁਜਰਾ ਤੇਰਾ ਹੈ।

📝 ਸੋਧ ਲਈ ਭੇਜੋ