ਇਹੋ ਜਿਹੀ ਕਵਿਤਾ

ਵੇਹਲੀ ਬੈਠੀ ਸਾਂ

ਵਲਵਲੇ ਖਾਂਦੇ ਮਨ ਚ

ਇੱਕ ਸਵਾਲ ਆਇਆ 

ਕਾਸ਼ ! ਕਿਤੇ ਇਹੋ ਜਿਹੀ,

ਕਵਿਤਾ ਬਣੇ

ਜੋ ਸਭ ਦੇ ਮੁੱਖ ਤੇ ,

ਲੈ ਰੌਣਕਾਂ ਆਵੇ

ਕੁੱਝ ਏਦਾ ਦੇ ਬੋਲ ਸੁੱਝਣ 

ਜਿਵੇਂ ਅੱਗ ਚੋ ਚੰਗਿਆੜੇ 

ਨਿਕਲਦੇ ਹੋਣ

ਕਾਸ਼ ! ਏਦਾਂ ਹੋਵੇ

ਜਿਵੇਂ ਗਿੱਲੀ ਮਿੱਟੀ ਵਿੱਚ,

ਜਾ ਪੈਰ ਖੁਭਣ,

ਕੋਈ ਇਹੋ ਜਿਹਾ,

ਵਿਸ਼ਾ ਮੇਰੇ ਅੰਦਰ ਆਵੇ

ਜਿਸ ਨਾਲ ਮਨ,

ਪੜਨੇ ਵਿੱਚ ਖੋਵੇ

ਕਾਸ਼ ! ਏਦਾਂ ਹੋਵੇ

ਮੈਂ ਸੁਣਿਆ ਏ,

ਮੈਂ ਕਵਿਤਾ ਨੂੰ

ਤੇ ਕਵਿਤਾ ਮੈਨੂੰ

ਪਛਾਨਣ ਲੱਗ ਗਈ ਏ,

ਲੱਗ ਰਿਹਾ ਜਿਵੇਂ,

ਕਲਮ ਅੱਖਰਾਂ ਨੂੰ

ਠੱਗ ਰਹੀ ਏ,

ਸੋਚ ਤੇ ਖਿਆਲ ਸਭ ਦੇ

ਉੱਚੇ ਹੋਣ ਦੋਵੇਂ ਪਰ !

ਕਾਸ਼ ! ਏਦਾਂ ਹੋਵੇ

ਕਲਮ ਨੇ ਸ਼ਬਦਾਂ ਨੂੰ 

ਸਹਿਲਾਇਆ

ਕਾਗਜ਼ ਦੇ ਕੋਰੇ 

ਸੀਨੇ ਅੰਦਰ ਸਾਂਭਿਆ

ਤੇ ਕਿਹਾ,

' ਰੱਬ ਕਰਕੇ ਤੁਸੀਂ ਕਵਿਤਾ ਹੋ ਜਾਉ'

📝 ਸੋਧ ਲਈ ਭੇਜੋ