ਕਿਤੇ ਫੁੱਟ ਪਈਏ ਤੇਰੇ ਸੀਨੇ ਵਿੱਚੋਂ ਫੁੱਲ ਬਣ ਕੇ,

ਤੂੰ ਦਵੇਂ ਇਜ਼ਾਜਤ ਮਹਿਕਣ ਦੀ ਜੇ ਅੜ੍ਹੀਏ ਨੀ॥

ਏ ਚੰਨ ਵੀ ਫਿੱਕਾ ਪਾ ਦਈਏ ਤੇਰੇ ਸ਼ਹਿਰਾਂ ਦਾ,

ਤੂੰ ਦਵੇਂ ਇਜ਼ਾਜਤ ਟਹਿਕਣ ਦੀ ਜੇ ਅੜ੍ਹੀਏ ਨੀ॥

ਹਾਣ ਦੀਏ ਕਿਵੇ ਵੇਖੀ ਕੋਇਲਾਂ ਕੂਕਦੀਆਂ,

ਜੇ ਬਾਗਾਂ ਦੇ ਵਿੱਚ ਪੈਰ ਧਰ ਲਿਆ ਯਾਰਾ ਨੇ॥

ਤੂੰ ਕਰ ਤਾਂ ਸਹੀਂ ਇਸ਼ਾਰਾ ਬਿੱਲੀਆਂ ਅੱਖਾਂ ਚੋ,

ਸੌਂਹ ਰੱਬ ਦੀ ਜਿੰਦ ਧਲ਼ੀ ਧਰੀ ਸਰਦਾਰਾਂ ਨੇ॥

📝 ਸੋਧ ਲਈ ਭੇਜੋ