ਮਿਲ ਕੇ ਗੱਲ ਕਰਿਆ ਕਰ
ਫੋਨ ਤੇ
ਹਾਵ ਭਾਵ
ਨਹੀਂ ਦਿਸਦੇ
ਮਨ ਪ੍ਰੇਸ਼ਾਨ ਹੋ ਜਾਂਦਾ
ਕਿਤੇ ਤੂੰ
ਉੱਪਰੋਂ ਉੱਪਰੋਂ
ਤਾਂ ਨਹੀਂ ਕਹਿ ਰਿਹਾ
ਜਾਣਨਾ ਚਾਹੁੰਦੀ
ਕੀ ਤੇਰੀਆਂ ਅੱਖਾਂ
ਤੇਰੀ ਜ਼ੁਬਾਨ ਦਾ ਸਾਥ ਦੇ ਰਹੀਆਂ
ਪੜ੍ਹਨਾ ਚਾਹੁੰਦੀ
ਤੇਰਾ ਚਿਹਰਾ
ਤੇਰੇ ਬੋਲਾਂ ਤੋਂ ਜ਼ਿਆਦਾ
ਤੇਰੀਆਂ ਅੱਖਾਂ ਤੇ ਯਕੀਨ
ਜ਼ਬਾਨ ਝੂਠ ਬੋਲ ਸਕਦੀ
ਪਰ ਅੱਖਾਂ
ਸਭ ਸੱਚ ਬਿਆਨਦੀਆਂ
ਸਾਹਮਣੇ ਬਹਿ
ਦਿਲ ਦੀ ਗੱਲ ਕਹਿ
ਮੋਬਾਇਲ ਤੇ ਕਿਹਾ
ਆਈ ਲਵ ਯੂ
ਜਿਸ ਚੋਂ
ਹੁਣ ਆਈ ਵੀ ਹਟ ਗਿਆ
ਰਹਿ ਗਿਆ ਕੱਲਾ ਲਵ ਯੂ
ਇੰਜ ਲੱਗਦਾ
ਸੁਣਾਇਆ ਮੈਨੂੰ ਜਾਂਦਾ
ਕਿਹਾ ਕਿਸੇ ਹੋਰ ਨੂੰ
ਆ
ਆਹਮੋ ਸਾਹਮਣੇ ਬਹਿ
ਜਜ਼ਬਾਤ ਦਾ ਇਜ਼ਹਾਰ ਕਰੀਏ