ਇਕ ਅੱਖਰ ਦੋ ਵਾਰ
ਇਕ ਹੋੜਾ ਇਕ ਬਿਹਾਰੀ
ਬਸ
ਇਕ ਸ਼ਬਦ ਨੇ
ਬਦਲ ਦਿੱਤੀ ਮੇਰੀ ਜ਼ਿੰਦਗੀ।
ਬਹੁਤ ਕੁਝ ਖੋਹ ਲਿਆ
ਬਹੁਤ ਕੁਝ ਸਿਖਾ ਦਿੱਤਾ
ਮੈਂਨੂੰ ਬਦਨਾਮ ਕਰਕੇ
ਮਾਣ ਮਹਿਸੂਸ ਕਰਦਾ ਹੋਵੇਂਗਾ।
ਜਾਹ!ਕਰੀ ਜਾ
ਸੁਨਿਆਰੇ ਵਾਲੀ ਸੱਟ ਮੱਠੀ ਮੱਠੀ
ਇਕ ਦਿਨ ਲੋਹਾਰ ਬਣਕੇ
ਮੈਂ ਤੇਰੀ
ਹਰ ਬੇਵਫਾਈ ਦਾ ਜਵਾਬ ਦੇਵਾਂਗੀ
ਵਾਅਦਾ ਰਿਹਾ
ਤੇਰੀ ਦਿੱਤੀ ਹਰ ਸ਼ੈਅ
ਕਈ ਗੁਣਾ ਵਧਾ ਕੇ ਮੋੜਾਂਗੀ
ਇੰਤਜ਼ਾਰ ਕਰ।