ਇਕ ਦਿਹਾੜੇ ਮੁਰਸ਼ਦ ਮੈਨੂੰ

ਇਕ ਦਿਹਾੜੇ ਮੁਰਸ਼ਦ ਮੈਨੂੰ, ਆਪ ਏਵੇਂ ਫ਼ਰਮਾਇਆ।

ਇਹ ਤਰੀਕਾ ਵਹਦਤ ਵਾਲਾ, ਸਾਨੂੰ ਬਹੂੰ ਖ਼ੁਸ਼ ਆਇਆ।

ਜੋ ਦਮ ਗਾਫ਼ਿਲ ਸੋ ਦਮ ਕਾਫ਼ਰਿ, ਸਾਨੂੰ ਮੁਰਸ਼ਿਦ ਨੇ ਫ਼ਰਮਾਇਆ।

ਸੱਚਲ ਇਸ਼ਕ ਦੀ ਬਾਤ ਹੈ ਸੱਚੀ, ਬਿਆ ਸਭ ਪੰਧ ਅਜਾਇਆ।

📝 ਸੋਧ ਲਈ ਭੇਜੋ