ਤੂੰ ਬੀਜ ਕੋਈ ਸੋਖ਼ ਰੰਗ ਮੁਹੱਬਤਾਂ ਦਾ
ਮੈਂ ਬਣ ਕਰੂੰਬਲ ਉਗਮ ਆਵਾਂਗੀ ਇੱਕ ਦਿਨ
ਤੂੰ ਖੇਡ ਕੋਈ ਬਾਜੀ ਸੁੱਟ ਕੋਈ ਪੱਤਾ
ਮੈਂ ਆਪਣੀ ਵਾਰੀ ਪੁੱਗ ਆਵਾਂਗੀ ਇੱਕ ਦਿਨ
ਤੂੰ ਲਾ ਕੋਈ ਸੇਕ ਭਾਂਬੜ ਬਣਾ ਦੇ
ਮੈਂ ਬਣ ਚਿੰਗਾਰੀ ਸੁਲਗ ਆਵਾਂਗੀ ਇੱਕ ਦਿਨ
ਤੂੰ ਥਾਂ ਭਾਵੇਂ ਬੰਜਰਾਂ 'ਚ ਹੀ ਦੇਦੇ
ਮੈਂ ਉੱਥੇ ਵੀ ਉਗਮ ਆਵਾਂਗੀ ਇੱਕ ਦਿਨ
ਤੂੰ ਮੇਰੇ ਤਸੱਵਰ 'ਤੇ ਲੀਕ ਤਾਂ ਵਾਹ
ਮੈਂ ਬੇਰੰਗਿਆਂ ਨੂੰ ਰੰਗ ਆਵਾਂਗੀ ਇੱਕ ਦਿਨ।