ਸਾਡਾ ਇਕ ਉਲਾਂਭੜਾ ਯਾਰ ਵੇ, 

ਤੇਰਾ ਗ਼ੈਬ ਦੇ ਨਾਲ ਪਿਆਰ ਵੇ।

ਨੂਰ ਪਾਲਣਾ ਇਲਮ ਦੀ ਬੁੱਕਲੇ 

ਸਾਡੇ ਸ਼ੌਕ ਦੀ ਲੈਣੀ ਨ ਸਾਰ ਵੇ।

ਜੁਗਨੂੰ ਭੁੱਲ ਕੇ ਤੱਕਣਾ ਸੂਰਜਾਂ 

ਖੋਲ੍ਹ ਬੇਪ੍ਰਵਾਹੀਆਂ ਦੇ ਬਾਰ ਵੇ। 

ਤੱਕ ਹਿਜਰ-ਨਜ਼ਾਰੇ ਨੂੰ ਹੱਸਣਾ 

ਪਾਉਣੀ ਵਸਲ ਦੀ ਰਾਤ ਪੁਕਾਰ ਵੇ।

ਸਹਿਣਾ ਦੁੱਖੜਾ ਨਜ਼ਰ ਦੇ ਜ਼ੋਰ ਤੇ 

ਪਾਉਣਾ ਵਾਸਤਾ ਕਦੇ ਨ ਹਾਰ ਵੇ।

ਸਾਡਾ ਇਕ ਉਲਾਂਭੜਾ ਯਾਰ ਵੇ, 

ਤੇਰਾ ਗ਼ੈਬ ਦੇ ਨਾਲ ਪਿਆਰ ਵੇ।

📝 ਸੋਧ ਲਈ ਭੇਜੋ