ਇੱਕ ਖੁੱਲ੍ਹੀ ਹੋਈ ਕਿਤਾਬ

ਇੱਕ ਖੁੱਲ੍ਹੀ ਹੋਈ ਕਿਤਾਬ ਰਿਹਾ। 

ਉਸਦਾ ਹਰ ਪੰਨਾ ਬੇਨਕਾਬ ਰਿਹਾ।

ਮੇਰਾ ਦਿਲ ਹੀ ਕਦੇ ਨਹੀਂ ਬੁਝਿਆ, 

ਜਗਦਾ-ਬੁਝਦਾ ਇਹ ਆਫ਼ਤਾਬ ਰਿਹਾ।

ਭਾਅ ਗਿਆ ਤੂੰ ਮੇਰੀ ਤਬੀਅਤ ਨੂੰ, 

ਕਿੰਨਾ ਚੰਗਾ ਇਹ ਇੰਤਖ਼ਾਬ ਰਿਹਾ।

ਬਣ ਕੇ ਖ਼ੁਸ਼ਬੂ ਹਵਾ 'ਚ ਫੈਲ ਗਿਆ, 

ਉਸਦਾ ਖਿੜਨਾ ਵੀ ਲਾਜਵਾਬ ਰਿਹਾ।

ਸੋਚ ਵਿਚ ਅਪਣੀ ਤਾਂ ਹਮੇਸ਼ਾ ਤੋਂ, 

ਕਰਵਟਾਂ ਲੈਂਦਾ ਇਨਕਲਾਬ ਰਿਹਾ।

ਦੂਰ ਹੈ ਅਜ ਨਿਗਾਹ ਤੋਂ ਮੇਰੀ, 

ਹੈ ਪਿਆਰ ਜਿਸ ਨਾਲ ਬੇਹਿਸਾਬ ਰਿਹਾ।

📝 ਸੋਧ ਲਈ ਭੇਜੋ