ਇੱਕ ਤਾਂ ਚੰਨ ਦੇ ਲਾਰੇ ਠੂੰਹਿਆਂ ਵਰਗੇ ਸੀ

ਇੱਕ ਤਾਂ ਚੰਨ ਦੇ ਲਾਰੇ ਠੂੰਹਿਆਂ ਵਰਗੇ ਸੀ 

ਉੱਤੋਂ ਰਾਤੀਂ ਤਾਰੇ ਠੂੰਹਿਆਂ ਵਰਗੇ ਸੀ

ਹਾਸੇ ਸੱਪ ਸਨ ਤੇਰੇ ਬਾਝੋਂ ਮੇਰੇ ਲਈ

ਜਗ ਦੇ ਬੋਲ ਬੁਲਾਰੇ ਠੂੰਹਿਆਂ ਵਰਗੇ ਸੀ

ਦੋਵੇਂ ਸਾਂ ਤੇ ਚਾਰੇ ਮੌਸਮ, ਮੌਸਮ ਸਨ 

'ਕੱਲੇ ਸਾਂ ਤੇ ਚਾਰੇ ਠੂੰਹਿਆਂ ਵਰਗੇ ਸੀ

ਲੱਗਦੇ ਤੇ ਤਰੀਆਕ ਸੀ ਵਾਅਦੇ ਸੱਜਣਾ ਦੇ 

ਨਿਕਲੇ ਉਂਝ ਪਰ ਸਾਰੇ ਠੂੰਹਿਆਂ ਵਰਗੇ ਸੀ 

ਏਧਰ ਛੱਲਾਂ ਤੁੱਲ ਗਈਆਂ ਸਨ ਡੋਬਣ ਤੇ 

ਓਧਰ ਯਾਰ ਕਿਨਾਰੇ ਠੂੰਹਿਆਂ ਵਰਗੇ ਸੀ 

ਮੈਂ ਖ਼ੌਰੇ ਕੀ ਸੋਚ ਕੇ ਨੇੜੇ ਹੋਇਆ ਸਾਂ 

ਅੱਗੋਂ ਫੁੱਲ ਹੁਲਾਰੇ ਠੂੰਹਿਆਂ ਵਰਗੇ ਸੀ

ਬੱਧੀ ਫਿਰਿਆਂ ਐਵੇਂ ਈ ਪੰਡ ਸੱਜਣਾ ਦੀ 

‘ਸੰਧੂ' ਜਦ ਖਿਲਾਰੇ ਠੂੰਹਿਆਂ ਵਰਗੇ ਸੀ

📝 ਸੋਧ ਲਈ ਭੇਜੋ