ਫੁੱਲ, ਕਲੀਆਂ,  ਬਹਾਰਾਂ ਇੱਕ ਤੇਰੇ ਨਾਲ  ਸੀ।

ਮਹਿਫਲਾਂ,ਰੰਗੀਲੀਆਂ ਗੁਲਜ਼ਾਰਾਂ ਇੱਕ ਤੇਰੇ ਨਾਲ ਸੀ।

ਉਡੀਕਦਾ  ਬਾਗ  ਪੂਰਨ  ਨੂੰ  ਜਿਵਾਏ ਮੁੜ ਉਸਨੂੰ,

ਉਸਦਾ ਜੀਣਾ  ਦੁਬਾਰਾ  ਇੱਕ ਤੇਰੇ  ਨਾਲ  ਸੀ।

ਉਹ ਮੱਝੀਆਂ ਨਾ ਮੁੜੀਆਂ ਜੋ ਗਈਆਂ  ਰਾਝਿਆਂ ਮਗਰ,

ਬੇਲਿਆਂ ਦਾ ਹੁੰਦਾ ਗੁਜਾਰਾ ਇੱਕ  ਤੇਰੇ  ਨਾਲ  ਸੀ।

ਹਵਾ ਦੀ ਗੋਦ  ਵਿੱਚ  ਬਹਿ  ਕੇ  ਬੜਾ  ਹੀ ਉੱਡਿਆ ਪੱਤਾ,

ਕਿਉਂ ਨਾ  ਡਿੱਗਦਾ  ਸਹਾਰਾ ਇੱਕ  ਤੇਰੇ  ਨਾਲ  ਸੀ।

ਕੋਈ  ਰੌਸ਼ਨੀ, ਕੋਈ  ਰੰਗ ,  ਨਾ  ਰੰਗੀਲੀ ਰੁੱਤ ਪਰਤੀ,

'ਹਰਵਿੰਦਰਾ'. ਹਰ ਕੁਦਰਤੀ ਨਜ਼ਾਰਾ ਇੱਕ ਤੇਰੇ ਨਾਲ ਸੀ।

📝 ਸੋਧ ਲਈ ਭੇਜੋ