ਸੁਣ ਸੋਹਣਿਆ, ਸੁਣ ਹੀਰਿਆ, ਸੁਣ ਮੇਰੇ ਸੋਹਣੇ ਸੱਜਣਾ ।
ਇੱਕ ਵਾਰੀਂ ਤਾਂ ਮਿਲ ਬੈਠ ਵੇ ।
ਇੱਕ ਵਾਰੀਂ ਤਾਂ ਮਿਲ ਬੈਠ ਵੇ, ਦਿਲ ਭੇਦ ਨਾ ਕੋਈ ਕੱਜਣਾ ।
ਸਾਨੂੰ ਤੋੜ ਨਾ ਕੋਈ ਸਕਿਆ, ਹਰ ਦੁੱਖੜਾ ਸਾਂਭ ਕੇ ਰੱਖਿਆ ।
ਨੈਣਾਂ ਵਿੱਚ ਪਾਣੀ ਡੱਕਿਆ ।
ਨੈਣਾਂ ਵਿੱਚ ਪਾਣੀ ਡੱਕਿਆ, ਤੇਰੇ ਬਾਹਝੋਂ ਨਾ ਇਹ ਵਗਣਾ ।
ਸੁਣ ਇੱਕ....
ਇਹ ਰੂਹ ਦੇ ਰਿਸ਼ਤੇ ਖਾਸ ਨੇ, ਤੈਨੂੰ ਦੱਸਣੇ ਨੇ ਅਹਿਸਾਸ ਮੈਂ ।
ਸਾਡਾ ਪਿਆਰ ਕੁਆਰੇ ਸਾਕ ਜਿਹਾ ।
ਸਾਡਾ ਪਿਆਰ ਕੁਆਰੇ ਸਾਕ ਜਿਹਾ, ਤੈਨੂੰ ਨਹੀ ਮਿਲਣ ਤੋਂ ਡੱਕਣਾ ।
ਸੁਣ....
ਦਿਲ ਠੁੱਸ ਠੁੱਸ ਕੇ ਅਸਾਂ ਭਰ ਲਿਆ, ਹਰ ਤਰਾਂ ਵਿਛੋੜਾ ਜ਼ਰ
ਲਿਆ ।
ਦਿਲ ਮੁੱਕਰੀ ਜਾਂਦਾ ਮਹਿਰਮਾ ।
ਦਿਲ ਮੁੱਕਰੀ ਜਾਂਦਾ ਮਹਿਰਮਾ, ਕਹਿੰਦਾ ਹੋਰ ਮੈਂ ਨਹੀਓਂ ਤਪਣਾ ।
ਸੁਣ....
ਤੇਰੀ 'ਸਰਬ' ਕਰੇ ਉਡੀਕ ਵੇ, ਹੋਰ ਸਭ ਲਈ ਮਾਰੀ ਲੀਕ ਵੇ ।
ਉਹਦੀ ਸੋਚ ਹੈ ਤੇਰੇ ਤੀਕ ਵੇ ।
ਉਹਦੀ ਸੋਚ ਹੈ ਤੇਰੇ ਤੀਕ ਵੇ, ਮੜੀ ਤੱਕ ਅਸਾਂ ਨੂੰ ਛੱਡਣਾ ।
ਸੁਣ.....
ਸੁਣ ਸੋਹਣਿਆ, ਸੁਣ ਹੀਰਿਆ, ਸੁਣ ਮੇਰੇ ਸੋਹਣੇ ਸੱਜਣਾ ।
ਇੱਕ ਵਾਰੀਂ ਤਾਂ ਮਿਲ ਬੈਠ ਵੇ ।
ਇੱਕ ਵਾਰੀਂ ਤਾਂ ਮਿਲ ਬੈਠ ਵੇ, ਦਿਲ ਭੇਦ ਨਾ ਕੋਈ ਕੱਜਣਾ ।