ਇੱਕ ਵਿਚਾਰਾ

ਇੱਕ ਵਿਚਾਰਾ ਤਕਦੀਰ ਦਾ ਮਾਰਾ, ਇੱਕ ਅੱਖ ਨਾਲ ਵੇਂਹਦਾ ਏ,

ਟੁੱਚਾ ਯਾਰ,  ਇੱਕ ਔਖੇ ਵੇਲੇ, ਅੱਖ ਫੇਰ ਲੈਂਦਾ ਹੈ

ਇਕ ਹਸੀਨਾ, ਛੈਲਾ ਗੱਭਰੂ, ਟੇਢੀ ਗੱਲ ਨਾਲ ਵੇਂਹਦਾ ਏ,

ਕੋਈ ਕਾਂ ਵਾਂਗ, ਇਕ ਅੱਖ ਵੇਖੇ, ਦੂਰੋ ਹੁੜਕਾ ਲੈਂਦਾ ਏ,

ਸ਼ਰਮ ਨਾਲ ਕੋਈ, ਨੱਢੀ ਅੱਗੇ, ਨੀਵੀਂ ਕਰ ਬਹਿੰਦਾ ਏ,

ਕਿਸੇ ਨੂੰ ਕੋਈ ਵਸ ਵਿੱਚ ਕਰਨ ਲਈ, ਅੱਖ ਵਿੱਚ ਅੱਖ ਪਾ ਲੈਂਦਾ ਏ,

ਅਣਪਛਾਤਾ ਸਮਝ ਕੇ ਕੋਈ ਦੂਰੋਂ ਅੱਖ ਫੇਰ ਲੈਂਦਾ ਏ,

ਤੂੰ ਤੇ 'ਸੰਦੀਪਾ' ਰੱਬ ਵੇਖਿਆ, ਜੋ ਸਭ ਨੂੰ ਇੱਕ ਅੱਖ ਨਾਲ ਵੇਂਹਦਾ ਏ

📝 ਸੋਧ ਲਈ ਭੇਜੋ