ਇੱਕ ਯੁੱਗ ਪਲਟੇਗਾ

ਇੱਕ ਯੁੱਗ ਪਲਟੇਗਾ

ਇੱਕ ਸਦੀ ਬਦਲੇਗੀ

ਫੇਰ ਕਿਸੇ ਦੁਬਾਰਾ ਇਕ ਵਾਰ

ਇਕ ਔਰਤ ਦੇ ਹੰਝੂ

ਲਫ਼ਜ਼ਾਂ ਵਜੋਂ ਵਰਤੇ ਜਾਣਗੇ

ਫੇਰ ਇੱਕ ਕਵੀ ਜੀਵੇਗਾ

ਇੱਕ ਜੰਡ ਦੀ ਜੂਨ

ਜੋ ਸਬੂਤ ਹੋਵੇਗਾ

ਕਵੀਆਂ ਦੇ ਰੁੱਖ ਬਣਨ ਦਾ

ਫੇਰ ਆਕਾਰਾਂ ਨੂੰ ਮਾਪਿਆ ਜਾਊ

ਕੁਝ ਸੱਚੇ ਤੇ ਕੁਝ ਸਪੱਸ਼ਟ

ਪਰ ਅਸ਼ਲੀਲ ਸਬਦ

ਕਾਰਨ ਰੋਕ ਦਿੱਤੀ ਜਾਵੇਗੀ

ਇਕ ਹੋਰ ਕਿਤਾਬ

ਫੇਰ ਕਲਮਾਂ ਨੂੰ ਦੱਬਿਆ ਜਾਉ

ਸ਼ੁਰੂ ਕਰ ਦਿੱਤੇ ਜਾਣਗੇ ਕਈ ਐਕਟ

ਮੁੜ ਕਬਰਾਂ ਨੂੰ ਫਰੋਲਣ ਲਈ

ਏਦਾਂ ਦੱਬਿਆ ਰਹਿ ਜਾਊ

ਕੋਈ ਕਿੱਸਾ ਜੋ ਦੁਨੀਆਂ ਤੀਕ

ਪਹੁੰਚਣਾ ਸੀ ਹੋਇਆ ਲਾਜ਼ਮੀ

📝 ਸੋਧ ਲਈ ਭੇਜੋ