ਇਕੱਲੇ ਹੋਣਾ  

ਕਿਸੇ ਦਾ ਸਾਥ ਨਾ ਹੋਣਾ ਨਹੀਂ ਹੁੰਦਾ  

ਕਿਸੇ ਹੋਰ ਵਿੱਚੋਂ ਆਪਣੇ ਆਪ ਨੂੰ ਲੱਭਣਾ  

ਨਿਰਾਸ਼ ਹੋਣਾ ਹੁੰਦਾ

ਕਿਸੇ ਹੋਰ ਦਾ ਸਾਥ ਲੱਭਣਾ

ਆਪਣੇ ਆਪ ਦੀ ਪਛਾਣ ਨਾ ਹੋਣਾ ਹੁੰਦਾ  

ਇਕੱਲਾਪਨ ਸਿਰਫ਼ ਇਕ ਅਹਿਸਾਸ ਹੁੰਦਾ  

ਕਈ ਵਾਰ ਜਦੋਂ ਕੋਈ ਨਾਲ ਹੁੰਦਾ  

ਇਕੱਲੇਪਨ ਦਾ ਉਦੋਂ ਵੀ ਆਭਾਸ ਹੁੰਦਾ 

ਕਈ ਵਾਰ ਭੀੜ ਵਿੱਚ ਹੁੰਦਿਆਂ ਵੀ  

ਇਕੱਲੇਪਣ ਦਾ ਅਹਿਸਾਸ ਹੁੰਦਾ  

ਆਪਣਿਆਂ ਵਿੱਚ ਘਿਰਿਆ ਹੋਇਆ ਮਨੁੱਖ ਵੀ  

ਇਕੱਲਾ ਤੇ ਉਦਾਸ ਹੁੰਦਾ  

ਦੁਨੀਆਂ ਵਿੱਚ ਸਭ ਤੋਂ ਉੱਤਮ  

ਆਪਣੇ ਆਪ ਦਾ ਸਾਥ ਹੁੰਦਾ

ਕਿਸੇ ਸ਼ਾਮ ਸਮੁੰਦਰ ਤੱਟ ਤੇ ਬੈਠ  

ਡੁੱਬਦੇ ਸੂਰਜ ਨੂੰ ਤੱਕਦਿਆਂ  

ਇਕੱਲੇ ਹੁੰਦੇ ਹੋਇਆਂ ਵੀ  

ਇਕੱਲਾਪਣ ਨਹੀਂ ਮਹਿਸੂਸ ਹੁੰਦਾ  

ਕਿਉਂਕਿ ਡੁੱਬਦਾ ਸੂਰਜ ਤੁਹਾਡੇ ਨਾਲ ਹੁੰਦਾ  

ਇਕੱਲਾ ਤਾਂ ਮਨੁੱਖ ਉਦੋਂ ਹੁੰਦਾ  

ਜਦੋਂ ਉਹ ਆਪਣੇ ਆਪ ਦੇ ਨਾਲ ਆਪ ਨਹੀਂ ਹੁੰਦਾ  

ਜਿੱਥੇ ਉਹ ਮੌਜੂਦ ਹੈ  

ਉਥੇ ਉਸ ਨੂੰ ਆਪਣੀ ਮੌਜੂਦਗੀ ਦਾ ਅਹਿਸਾਸ ਨਹੀਂ ਹੁੰਦਾ  

ਇਕੱਲਾਪਣ ਕਿੱਸੇ ਦੇ ਹੋਣ ਜਾਂ ਨਾ ਹੋਣ ਨਾਲ ਨਹੀਂ  

ਆਪਣੇ ਆਪ ਦਾ ਸਾਥ ਹੁੰਦਾ  

ਮਨ ਕਿਤੇ ਦੂਰ ਜਦੋਂ ਗੁਆਚ ਜਾਂਦਾ ਖਿਆਲਾਂ ਦੇ ਵਿੱਚ 

 ਫਿਰ ਇਕੱਲੇਪਣ ਦਾ ਅਹਿਸਾਸ ਹੁੰਦਾ 

ਆਪਣੇ ਆਪ ਦਾ ਸਾਥ  

ਆਤਮਸਾਤ ਲਈ  

ਸਭ ਤੋਂ ਉਤਮ ਸਾਥ ਹੁੰਦਾ  

ਇਕੱਲਾਪਣ ਕੇਵਲ ਇੱਕ ਅਹਿਸਾਸ ਹੈ  

ਜੋ ਸਭ ਦੇ ਹੁੰਦਿਆਂ ਹੋਇਆਂ ਵੀ  

ਜੇ ਆਪਣਾ ਆਪ ਨਾ ਹੋਵੇ  ਨਾਲ  

ਤਾਂ ਹਾਲ ਬਦ ਹਵਾਸ ਹੁੰਦਾ

📝 ਸੋਧ ਲਈ ਭੇਜੋ