ਇੱਕ ਹੋਵੋ ਏਕਤਾ ਚ ਬਲ ਬੇਲੀਓ

ਇੱਕ ਹੋਵੋ ਏਕਤਾ ਚ ਬਲ ਬੇਲੀਓ

ਏਕੇ ਬਿਨਾ ਬਣਨੀ ਨਹੀ ਗੱਲ ਬੇਲੀਓ

ਆਫਤਾ ਦੇ ਸਾਹਮਣੇ ਅਮਨ ਰੱਖ ਕੇ

ਪਾ ਦਿਓ ਜਬਰ ਤਾਈ ਠੱਲ ਬੇਲੀਓ

ਇਸ ਤੋਂ ਵੀ ਪਹਿਲਾ ਕਈ ਵਾਰ ਬੀਤਿਆ

ਬੀਤਿਆ ਜੋ ਸਾਡੇ ਨਾਲ ਕੱਲ ਬੇਲੀਓ

ਲੁੱਟ ਲੈਣੇ ਚੋਰਾਂ ਘਰ ਬਾਰ ਅਸਾ ਦੇ

ਕੁੱਤੀ ਗਈ ਹੈ ਚੋਰਾਂ ਨਾਲ ਰਲ ਬੇਲੀਓ

ਇੱਕ ਵਾਰ ਜੰਮੇ ਇੱਕੇ  ਵਾਰ ਮਰਨਾ

ਮੌਤ ਹੁੰਦੀ ਅਮਰ ਅਟੱਲ ਬੇਲੀਓ

ਪਲ ਪਲ ਸਹਿਮ ਕੇ ਜਿਉਣ ਕਾਸ ਦਾ

ਮਰਨਾ ਨਹੀ ਅਸੀ ਪਲ ਪਲ ਬੇਲੀਓ

ਸਾਡਿਆ ਖੇਤਾ ਚ ਮਜਦੂਰ ਬਣ ਕੇ 

ਜਾਣੇ ਨਹੀ ਗੁਜਾਰੇ ਸਾਥੋ ਪਲ ਬੇਲੀਓ

ਘੱਤ ਕੇ ਵਹੀਰਾ ਦਿੱਲੀ ਵੱਲ ਨਿਕਲੋ 

ਵੀਰ ਸਾਡੇ ਦੁੱਖੜੇ ਰਹੇ ਝੱਲ ਬੇਲੀਓ

ਹੱਕ ਲੈਣੇ ਸ਼ਕਤੀ ਦਿਖਾਈਦੇ ਆਪਣੀ

ਬਾਜੂਆਂ ਦੇ ਵਿੱਚ ਕਿੰਨਾ ਬਲ ਬੇਲੀਓ

ਚੁੱਲੇ ਅੱਗੇ ਬੈਠ ਭਲਵਾਨ ਹੋਈਏ ਨਾਂ

ਬੁੱਕਦੇ ਮੈਦਾਨ ਵਿੱਚ ਮੱਲ ਬੇਲਿਓ

ਹਾਲੇ ਇਹ ਤਾਂ ਖੇਡ ਬੜੀ ਲੰਮੀ ਚੱਲਣੀ

ਘੱਤ ਦਿਓ ਵਹੀਰਾ ਦਿੱਲੀ ਵੱਲ  ਬੇਲੀਓ

📝 ਸੋਧ ਲਈ ਭੇਜੋ