ਇਕ ਜਾਵਨ ਮੱਕੇ ਤੇ ਹਾਜੀ ਹੁੰਦੇ

ਇਕ ਜਾਵਨ ਮੱਕੇ ਤੇ ਹਾਜੀ ਹੁੰਦੇ, ਇਕ ਤੀਰਥ ਕਰ ਕਰ ਮਰਦੇ ।

ਵਿਚੇ ਮਕਾ ਤੇ ਵਿਚੇ ਕਾਂਸੀ, ਉਹ ਦਿਲ ਦਾ ਹੱਜ ਨ ਕਰਦੇ ।

ਤੇ ਕਾਠ ਦੀ ਬੇੜੀ ਚੜ੍ਹ ਨਹੀਂ ਲੰਘਦੇ, ਉਹ ਪੱਥਰ ਤੇ ਚੜ੍ਹ ਤਰਦੇ ।

ਸੰਤਰੇਣ ਬਿਨ ਸਾਈਂ ਲੋਕਾਂ, ਹੋਰ ਪੈਰ ਡਿੰਗੇ ਸਭ ਧਰਦੇ ।

📝 ਸੋਧ ਲਈ ਭੇਜੋ