ਇਕ ਝੂਠੇ ਉਹ ਝੂਠ ਨੂੰ ਲੱਗੇ

ਇਕ ਝੂਠੇ ਉਹ ਝੂਠ ਨੂੰ ਲੱਗੇ, ਅਤੇ ਸਚੇ ਸਚ ਵਲ ਲਗਦੇ ।

ਇਕ ਅੰਦਰੋਂ ਝੂਠੇ ਤੇ ਉਤੋਂ ਸੁਚੇ, ਉਹ ਲੋਕਾਂ ਨੂੰ ਲੈ ਠਗਦੇ ।

ਦਿਲ ਥੀਂ ਸਚੇ ਉਹਨਾਂ ਸਚ ਪਛਾਤਾ, ਉਹ ਵਾਕਫ ਹੋਇ ਰਗ ਰਗ ਦੇ ।

ਸੰਤਰੇਣ ਜਿਥੇ ਕੰਮ ਸਚਿਆਰਾਂ, ਉਥੇ ਝੂਠੇ ਮੂਲ ਨ ਤਗਦੇ ।

 

📝 ਸੋਧ ਲਈ ਭੇਜੋ