ਇਕੋ ਸਾਈਂ ਤੂੰ ਸਭਨੀ ਜਾਈਂ

ਇਕੋ ਸਾਈਂ ਤੂੰ ਸਭਨੀ ਜਾਈਂ, ਤੈਨੂੰ ਸਭ ਖਸਮਾਨੇ ।

ਤੈਨੂੰ ਜਾਣੈ ਸੋ ਤੇਰੇ ਜਿਹਾ, ਨਹੀਂ ਜਾਣੇ ਬਿਨਾਂ ਪਛਾਣੇ ।

ਛਡੇ ਖੁਦੀ ਤਾਂ ਖੁਦ ਨੂੰ ਪਾਇ, ਹੋਰ ਝੂਠੇ ਲਖ ਬਹਾਨੇ ।

ਸੰਤਰੇਣ ਕਾਇਰ ਬਹੁਤੇਰੇ, ਕੇਈ ਵਿਰਲੇ ਬੰਨ੍ਹਣ ਗਾਨੇ ।

📝 ਸੋਧ ਲਈ ਭੇਜੋ