ਇਲਮ ਦਾ ਨਾਹੀਂ ਕੋਈ ਹਿਸਾਬ

ਇਲਮ ਦਾ ਨਾਹੀਂ ਕੋਈ ਹਿਸਾਬ

ਹਰ ਬੰਦਾ ਇੱਕ ਨਵੀਂ ਕਿਤਾਬ

ਭਾਵੇਂ ਲੱਖ ਦਲੀਲਾਂ ਘੜ

ਕਈ ਸਵਾਲ ਨੇ ਬਿਨਾਂ ਜਵਾਬ

ਖ਼ੁਸ਼ਬੂ ਖਿੱਲਰੀ ਯਾਦਾਂ ਦੀ

ਸੁੱਕੇ ਵੇਖੇ ਜਦੋਂ ਗੁਲਾਬ

ਕੰਮ ਕਿਸੇ ਦੇ ਆਵਣ ਲਈ

ਰੱਖੀਏ ਨਾ ਕੋਈ ਮੁੱਖ ਸਵਾਬ

ਪੜ੍ਹ ਕੇ ਕਾਫ਼ੀ ਬੁੱਲ੍ਹੇ ਦੀ

ਇਸ਼ਕ ਮਾਹੀ ਦੇ ਖੁੱਲ੍ਹੇ ਬਾਬ

📝 ਸੋਧ ਲਈ ਭੇਜੋ