ਇੰਝ ਲੱਗਿਆ
ਕੰਨਾਂ ਵਿੱਚ ਕਿਸੇ ਨੇ ਸੀਸਾ ਘੋਲ ਕੇ ਪਾ ਦਿੱਤਾ
ਜਦ ਛੇਵੀਂ ਦੇ ਉਸ ਬੱਚੇ ਨੇ
ਡਰਦਿਆਂ ਡਰਦਿਆਂ ਕਿਹਾ
ਦਸਵੀਂ ਜਮਾਤ ਦਾ ਮੁੰਡਾ
ਮੈਨੂੰ ਕਮਰੇ ਵਿੱਚ ਲਿਜਾ
ਆਪਣੀ ਸਹੇਲੀ ਬਣਨ ਨੂੰ ਕਹਿੰਦਾ
ਪਿਛਲੇ ਪਾਸੇ ਉਂਗਲਾਂ ਦਿੰਦਾ
ਇੰਨਾ ਕਹਿ
ਪਰਲ ਪਰਲ ਹੰਝੂ
ਵਹਿਣ ਲੱਗੇ ਉਸ ਦੀਆਂ ਅੱਖਾਂ ਵਿੱਚੋਂ
ਮੈਂ ਹੈਰਾਨ ਪਰੇਸ਼ਾਨ
ਕਿਵੇਂ ਦੱਸਾਂ
ਮਾਸੂਮ ਬਾਲ ਨੂੰ
ਇਹ ਵੀ ਬਲਾਤਕਾਰ ਹੁੰਦਾ