ਇੰਤਜ਼ਾਰ ਹੀ ਕਰਦੀ ਰਹੀ

ਇੰਤਜ਼ਾਰ ਹੀ ਕਰਦੀ ਰਹੀ, ਤੇ ਵਾਲ ਚਾਂਦੀ ਹੋ ਗਏ ।

ਇੰਤਹਾ ਹੋ ਗਈ ਸੀ, ਹੁਣ ਮੇਰੇ ਸਬਰ ਦੀ ।

ਉਡੀਕ ਚੰਦਰੀ ਨੇ ਅੱਖੀਂ ਐਨਕ ਲਾ ਦਿੱਤੀ ।

ਆਸ ਵਿੱਚ ਪੜ੍ਹਦੀ ਜੋ ਰਹੀ, ਹਰ ਇੱਕ ਖ਼ਬਰ ਸੀ ।

ਜਿਉਂਦੇ ਜੀਅ ਤਾਂ ਪਿਆਰ ਨੂੰ , ਵਿੱਚ ਆਸ਼ਰਮ ਰੱਖਦੇ ।

ਸਿਜਦੇ ਕਰਦੇ ਦੇਖੇ, ਉਹ ਉਹਨਾਂ ਦੀ ਕਬਰ ਜੀ ।

ਕੀ ਹੋਊ ਜੇ 'ਸਰਬ' ਦੀ ਕਲਮ ਨੇ, ਸੱਚ ਨੂੰ  ਲਿਖ ਦਿੱਤਾ ।

ਵੱਡੇ ਸੱਚ ਸਹਿਣੇ ਔਖੇ, ਪੈਂਦੇ ਨੇ ਗਦਰ ਜੀ ।

ਅੱਲ੍ਹਾ ਕਹਿ ਏਥੇ ਮੰਦਿਰ ਟੁੱਟਦੇ, ਰਾਮ ਨੂੰ  ਕਹਿ ਮਸੀਤ ।

ਨਾਨਕ ਮੱਕੇ ਬੈਠ ਕੇ, ਕੀਤੀ ਸਭ ਦੀ ਕਦਰ ਜੀ ।

ਨਾ ਫ਼ਕੀਰਾਂ ਰੋਟੀ ਛਕਣੀ, ਨਾ ਛਕਣਾ ਤੇਰਾ ਪਾਣੀ ।

ਰੱਜੇ ਰਜਾਏ ਤੁਰ ਚੱਲੇ, ਖਾ ਕੇ ਜ਼ਾਲਿਮ ਦਾ ਜ਼ਬਰ ਜੀ ।

ਗੋਡੇ ਤੁਰਨੋ ਰੁਕ ਗਏ, ਕੰਬਣ ਲੱਗੀ ਦੇਹੀ ।

ਨਾਨਕ ਕੋਲ ਰਿੜ੍ਹਦੇ ਤੁਰ ਚੱਲੇ, ਇਸ ਗੱਲ ਦਾ ਫ਼ਖ਼ਰ ਜੀ ।

📝 ਸੋਧ ਲਈ ਭੇਜੋ