ਇਸ ਧਰਤੀ ਨੂੰ ਜਿੰਨਾ ਫੋਲੋ

ਇਸ ਧਰਤੀ ਨੂੰ ਜਿੰਨਾ ਫੋਲੋ,

ਅੱਗੇ ਆਵੇ ਅੱਗ ।

ਮੁੱਦਤਾਂ ਹੋਈਆਂ ਸੂਰਜ ਏਥੇ

ਬਰਸਾਵੇ ਪਿਆ ਅੱਗ ।

ਪਹਾੜਾਂ ਵਿਚੋਂ ਲਾਵੇ ਉਗਸਣ,

ਇਹਨਾਂ ਦੇ ਵਿਚ ਅੱਗ ।

ਕੀਹ ਬਣੇਗਾ ਧਰਤ ਦਾ ਜਿਥੇ,

ਬੰਦਾ ਬੰਦਾ ਅੱਗ ।

📝 ਸੋਧ ਲਈ ਭੇਜੋ