ਇਸ ਦੁਨੀਆਂ ਦਾ ਜੀਵਨ ਦਿਸਦਾ

ਇਸ ਦੁਨੀਆਂ ਦਾ ਜੀਵਨ ਦਿਸਦਾ,

ਇਕ ਕੋਝਾ ਬੇ-ਢੰਗਾ ।

ਉਂਝ ਤੇ ਸਭਨੇ ਕਪੜੇ ਪਾਏ,

ਹਰ ਬੰਦਾ ਏ ਨੰਗਾ ।

ਰੰਗ ਤੇ ਕਾਲਮ-ਕਾਲਾ ਇਕੋ,

ਸਭ ਕੁਝ ਰੰਗ-ਬਰੰਗਾ ।

ਏਥੇ ਸਾਰੇ ਜਿਊਂਦੇ ਰਹਿੰਦੇ,

ਇਹ ਕਹਿ ਕੇ "ਸਭ ਚੰਗਾ" ।

 

📝 ਸੋਧ ਲਈ ਭੇਜੋ