ਇਸ ਦੁਨੀਆਂ ਤੋਂ ਮੈਂ

ਇਹ ਦੁਨੀਆਂ ਹੈ ਇਸ ਦੁਨੀਆਂ ਤੋਂ ਮੈਂ ਅਣਜਾਨ । 

ਇਥੇ ਕਿਸੇ ਦਾ ਰੁਤਬਾ ਕੀ ਤੇ ਕੀ ਪਹਿਚਾਨ।

ਲੈ ਤੁਰਿਆ ਹਾਂ ਹੁਣ ਮੈਂ ਕਿਸ਼ਤੀ ਉਸ ਪਾਸੇ, 

ਜਿਸ ਪਾਸੇ ਸਾਗਰ ਵਿਚ ਉੱਠਦੇ ਹਨ ਤੂਫ਼ਾਨ।

ਇਹ ਜੀਵਨ ਜੀਣਾ ਹੈ ਕਿੰਨਾ ਮੁਸ਼ਕਿਲ ਹੁਣ, 

ਪਹਿਲਾਂ-ਪਹਿਲਾਂ ਲਗਦਾ ਸੀ ਕਿੰਨਾ ਆਸਾਨ।

ਕਿਹੜੀ ਮੰਜ਼ਿਲ ਤੇ ਮੈਂ ਜਾ ਕੇ ਪਹੁੰਚਾਂਗਾ, 

ਮੈਨੂੰ ਤਾਂ ਦਿਸਦਾ ਹੈ ਹਰ ਰਸਤਾ ਵੀਰਾਨ।

ਸ਼ਾਇਦ ਉਹ ਆਇਆ ਹੈ, ਉਹ ਆ ਪੁੱਜਾ ਹੈ, 

ਬੂਹੇ ਦੀ ਹਰ ਦਸਤਕ ’ਤੇ ਹਾਂ ਮੈਂ ਹੈਰਾਨ।

ਉਹ ਮੈਥੋਂ ਗਾਫ਼ਿਲ ਹੈ ਉਹ ਕੀ ਸਮਝੇਗਾ, 

ਦਫ਼ਨ ਮੇਰੇ ਸੀਨੇ ਵਿਚ ਹਨ ਕਿੰਨੇ ਅਰਮਾਨ।

📝 ਸੋਧ ਲਈ ਭੇਜੋ