ਇਸ ਜੀਵਨ ਤੋਂ ਰੱਜੇ-1

ਰੋਜ਼ ਦਿਹਾੜੇ, ਜੀਣਾ ਮਰਨਾ,

ਸਾਡੇ ਲੇਖੀਂ ਲਿਖਿਆ

ਵੇਲਾ ਕਿਹੜੀ ਟੋਰ ਟੁਰੀਂਦੈ,

ਇਹ ਨਾ ਸਾਨੂੰ ਦਿਖਿਆ

ਸਾਦ ਮੁਰਾਦੇ ਜੀਅ ਅਖਵਾਏ

ਬੇ ਲੱਜੇ, ਬੇ ਚੱਜੇ

ਸਾਈਂ !

ਅਸੀਂ ਇਸ ਜੀਵਨ ਤੋਂ ਰੱਜੇ

📝 ਸੋਧ ਲਈ ਭੇਜੋ