ਇਸ ਜੀਵਨ ਤੋਂ ਰੱਜੇ-2

ਵੇਲੇ ਦੀ ਪਈ ਡੈਣ ਖਿਡਾਵੇ

ਚੁੱਕ ਅਸਾਨੂੰ ਕੁੱਛੇ

ਕਿਹੜਾ ਸਾਡਾ ਵਾਲੀ ਵਾਰਿਸ

ਕੌਣ ਅਸਾਨੂੰ ਪੁੱਛੇ

ਜਿਹੜੇ ਜ਼ਾਤੋਂ ਹੈਣ ਕੁਜ਼ਾਤੇ

ਉਹ ਸਿਰ ਚੜ੍ਹ ਕੇ ਗੱਜੇ

ਸਾਈਂ !

ਅਸੀਂ ਇਸ ਜੀਵਨ ਤੋਂ ਰੱਜੇ

📝 ਸੋਧ ਲਈ ਭੇਜੋ