ਇਸ ਵਾਰ
ਤੂੰ ਨਹੀਂ
ਮੈਂ ਛੱਡਾਂਗੀ ਤੈਨੂੰ
ਚਲੀ ਜਾਵਾਂਗੀ ਚੁੱਪਚਾਪ
ਬਿਨਾਂ ਕੁੱਝ ਕਹੇ
ਬਿਨਾਂ ਕਿਸੇ ਕਸੂਰੋਂ
ਛੱਡੇ ਜਾਣ ਦੀ ਪੀੜ
ਤੇਰੀਆਂ ਨਸਾਂ ਵਿੱਚ
ਪਾਰਾ ਬਣ ਕੇ
ਤੈਨੂੰ ਅੰਦਰੋ ਅੰਦਰ ਪਾੜੇਗੀ
ਕਿਉਂ ਛੱਡ ਦਿੱਤਾ ਮੈਨੂੰ
ਇਹ ਸਵਾਲ
ਤੇਰੇ ਜ਼ਿਹਨ ਵਿੱਚੋਂ ਕਦੀ ਨਹੀਂ ਨਿਕਲੇਗਾ
ਇਸ ਸਭ ਦੇ ਨਾਲ
ਜਾਹ
ਬੁੱਧ ਬਣ ਕੇ ਦਿਖਾ