ਬੁੱਢੇ ਉਮਰੇ ਇਸ਼ਕ ਲੜਾਇਆ
ਅੱਖੀਆਂ ਹੋਈਆਂ ਚਾਰ ।
ਘਰ ਬਾਰ ਦੀ ਸੁਧ ਨਾ ਕੋਈ
ਹੋਇਆ ਇਸ਼ਕ ਬੁਖ਼ਾਰ ।
ਦਿਨ ਰਾਤ ਦਾ ਅੰਤਰ ਭੁੱਲਿਆ
ਸਿਰ ਤੇ ਇਸ਼ਕ ਸਵਾਰ ।
ਇਸ਼ਕ ਆਸ਼ਕ ਨੂੰ ਮਿਲਣ ਹੈ ਤੁਰਿਆ
ਜਿੰਦ ਸੂਲ਼ੀ ਤੇ ਚਾੜ੍ਹ।
ਇਸ਼ਕੇ ਖਾਧੀ ਖਿੱਚ ਇਸ਼ਕ ਦੀ
ਲੋਕੀ ਖਾਵਣ ਖ਼ਾਰ ।
ਬਣਕੇ ਆਸ਼ਕ ਇਸ਼ਕ ਕਮਾਇਆ
ਸਭ ਕੁਝ ਇਸ਼ਕ ਤੋਂ ਵਾਰ ।
ਆਸ਼ਕ ਜਾਣੇ ਹਾਲ ਇਸ਼ਕ ਦਾ
ਹੱਸਣ ਲੋਕ ਗਵਾਰ ।