ਇੱਛਾਵਾਂ ਦਾ ਕੀ ਹੈ

ਇੱਛਾਵਾਂ ਦਾ ਕੀ ਹੈ  

ਆਕਾਸ਼ ਮੰਗਦੀਆਂ ਨੇ  

ਕੁੜੀਆਂ ਦਾ ਕੀ ਹੈ  

ਪਰਵਾਜ਼ ਮੰਗਦੀਆਂ ਨੇ  

ਰੂਹਾਂ ਦਾ ਕੀ ਹੈ  

ਅਹਿਸਾਸ ਮੰਗਦੀਆਂ ਨੇ  

ਲੋੜਾਂ ਦਾ ਕੀ ਹੈ  

ਪਰਵਾਸ ਮੰਗਦੀਆਂ ਨੇ

ਸੱਧਰਾਂ ਦਾ ਕੀ ਏ

ਅਲਫ਼ਾਜ਼ ਮੰਗਦੀਆਂ ਨੇ

ਪੀੜਾਂ  ਦਾ ਕੀ ਐ

ਧਰਵਾਸ ਮੰਗਦੀਆਂ ਨੇ 

ਲੋਥਾਂ ਦਾ ਕੀ ਹੈ  

ਸਵਾਸ ਮੰਗਦੀਆਂ ਨੇ

📝 ਸੋਧ ਲਈ ਭੇਜੋ