ਇਸ਼ਕ ਅਸਾਂ ਨੂੰ ਲਿਸਿਆਂ ਜਾਤਾ

ਐਨ-ਇਸ਼ਕ ਅਸਾਂ ਨੂੰ ਲਿਸਿਆਂ ਜਾਤਾ,

ਲੱਥਾ ਮੱਲ ਮੁਹਾੜੀ ਹੂ ।

ਨਾ ਸੌਵੇਂ ਨਾ ਸੌਵਣ ਦੇਵੇ,

ਜੀਵੇਂ ਬਾਲ ਰਿਹਾੜੀ ਹੂ ।

ਪੋਹ ਮਾਘੀਂ ਮੰਗੇ ਖਰਬੂਜ਼ੇ,

ਮੈਂ ਕਿੱਥੋਂ ਲੈਸਾਂ ਵਾੜੀ ਹੂ ।

ਅਕਲ ਫ਼ਿਕਰ ਦੀਆਂ ਸਭ ਭੁਲ ਗਈਆਂ ਬਾਹੂ,

ਜਦ ਇਸ਼ਕ ਵਜਾਈ ਤਾੜੀ ਹੂ ।

(ਮੁਹਾੜੀ=ਦਰਵਾਜ਼ਾ)

📝 ਸੋਧ ਲਈ ਭੇਜੋ