ਇਸ਼ਕ ਦੇ ਵਿਚ ਅਪਣੇ

ਇਸ਼ਕ ਦੇ ਵਿਚ ਅਪਣੇ ਹਉਮੈ ਦੀ, 

ਕੋਈ ਦੀਵਾਰ ਤਾਂ ਕਦੇ ਗਿਰਦੀ।

ਮੈਂ ਉਸੇ ਸ਼ਖ਼ਸ ਤੋਂ ਹਾਂ ਨਾਵਾਕਿਫ਼, 

ਉਹ ਜੋ ਪਹਿਚਾਨ ਬਣ ਗਿਆ ਮੇਰੀ।

ਇਸਨੂੰ ਸਮਝਾਵਾਂ ਮੈਂ ਤੇ ਮੈਨੂੰ ਇਹ, 

ਏਹੋ ਇੱਛਾ ਹੈ ਇਸ ਮੇਰੇ ਦਿਲ ਦੀ।

ਰਾਤ ਨੇ ਹੋਰ ਕਾਲੀ ਹੋਣਾ ਹੈ, 

ਇਹ ਅਜੇ ਸਿਖ਼ਰ ਤੀਕ ਨਹੀਂ ਪਹੁੰਚੀ।

ਆਏ ਉਹ ਦੁੱਖ ਵਿਚ ਮਿਰੇ ਬੇਸ਼ਕ,

ਬਾਤ ਕਰਦੇ ਰਹੇ ਮਗਰ ਅਪਣੀ।

ਹਮਸਫ਼ਰ ਬਣ ਕੇ ਸਾਥ ਦੇ ਮੇਰਾ, 

ਜ਼ਿੰਦਗੀ ਨਾਲ ਹਾਂ ਤਿਰੇ ਮੈਂ ਵੀ।

ਆਸ ਉਹ ਸ਼ਮਅ ਹੈ ‘ਸ਼ਸ਼ੀ’ ਜਿਸਦੀ, 

ਰੌਸ਼ਨੀ ਦੇਰ ਤੱਕ ਨਹੀਂ ਰਹਿੰਦੀ।

📝 ਸੋਧ ਲਈ ਭੇਜੋ