ਇਸ਼ਕ ਹਕੀਕੀ ਹਾਂ

ਇਸ਼ਕ ਹਕੀਕੀ ਹਾਂ ।

ਲਕੀਰਾਂ ਦਾ ਮੁਹਤਾਜ ਨਹੀ ।

ਕਿ ਪੰਡਤ ਵੇਖ ਕੇ ਦੱਸੂਗਾ ।

ਸਾਡਾ ਹੱਥ ਫੜ੍ਹ ਹੱਸੂਗਾ ।

ਮੈਂ ਕੋਈ ਸ਼ਾਜ ਬਾਜ਼ ਨਹੀ ।

ਯਾਰ ਆਪੇ ਭੱਜਾ ਆਵੇਗਾ ।

ਆ ਕੇ ਮੇਰੇ ਗਲ਼ ਲੱਗ ਜਾਵੇਗਾ ।

ਪਿਆਰ ਦੇ ਗੀਤ ਗਾਵਾਂਗੇ ।

ਅੱਖੀਆਂ ਵਿੱਚ ਮੁਸਕਰਾਵਾਂਗੇ ।

ਅਸੀਂ ਮਿਲ ਲੈਣਾ ਜੰਗਲ ਬੇਲੇ ।

ਸਾਡਾ ਕੋਈ ਤਖਤੋ ਤਾਜ਼ ਨਹੀ ।

ਇਸ਼ਕ ਹਕੀਕੀ ਹਾਂ ।

ਲਕੀਰਾਂ ਦਾ ਮੁਹਤਾਜ ਨਹੀ ।

ਪਿਆਰਾਂ 'ਤੇ ਮਲਾਲ ਏ ।

ਸੱਜਣ ਦਾ ਹੀ ਖ਼ਿਆਲ ਏ ।

ਉਹ ਮੇਰੇ ਸਾਹਾਂ ਵਿੱਚ ਵੱਸਦਾ ।

ਰਹਿੰਦਾ ਮੇਰੇ ਨਾਲ ਨਾਲ਼ ਹੈ ।

ਉਹ ਮੇਰਾ ਤੇ ਮੈਂ ਉਸਦਾ ।

ਕੋਈ ਵੀ ਧੋਖੇਬਾਜ਼ ਨਹੀ ।

ਇਸ਼ਕ ਹਕੀਕੀ ਹਾਂ ।

ਲਕੀਰਾਂ ਦਾ ਮੁਹਤਾਜ ਨਹੀ ।

ਅਸੀਂ ਜ਼ਾਤਾਂ ਨੂੰ  ਨਹੀ ਮੰਨਦੇ ।

ਪਿਆਰ ਲਈ ਖ਼ੈਰ ਨਹੀ ਮੰਗਦੇ ।

ਗੁਵਾਹ ਤਾਂ ਰੁੱਖ ਸੀ ਸਾਡੇ ।

ਜਿੱਥੇ ਰਹੇ ਹੰਝੂ ਅਸੀਂ ਟੰਗਦੇ ।

ਮੰਨਦੇ ਰੀਤੀ ਰਿਵਾਜ਼ ਨਹੀ ।

ਇਸ਼ਕ ਹਕੀਕੀ ਹਾਂ ।

ਲਕੀਰਾਂ ਦਾ ਮੁਹਤਾਜ ਨਹੀ ।

📝 ਸੋਧ ਲਈ ਭੇਜੋ