ਇਸ਼ਕ ਕਰਨੇ ਦੀ ਉਮਰ ਹੈ।
ਮਿਜ਼ਾਜ ਕਰਨਾ ਇਸ਼ਕ ਲੋੜੇ।
ਮੰਗ ਪੂਰੀ ਕਰਨੀ ਰੂਹ।
ਇਸ਼ਕ ਹਕੀਕੀ ਕਰਨਾ ਮੈਂ।
ਇਸ਼ਕ ਕਰਨਾ ਹੈ ਓਸ ਦੇ ਨਾਲ਼।
ਜੋ ਕਣ-ਕਣ ਵਿੱਚ ਵੱਸਦਾ।
ਹਰ ਸ਼ੈਅ ਓਸਦੀ ਦੱਸਦਾ।
ਚਾਹਵਾਂ ਓਸਨੂੰ ਤੱਕਣਾ ਮੈਂ।
ਜੀਹਨੂੰ ਮਿਲ਼ਨ ਵੀਹ ਬੀਹਲੋਲੀਆਂ
ਜਿਹਦਾ ਲੰਗਰ ਵਧਦਾ ਜਾਵੇ।
ਜਿਹੜਾ ਸਾਧਾਂ ਨੂੰ ਨਾ ਮੰਨੇ।
ਬੱਸ ਓਸ ਨੂੰ ਮੰਨਣਾ ਮੈਂ।
ਜੋ ਗ੍ਰਿਸਤੀ ਇੱਜ਼ਤ ਵਧਾਵੇ।
ੴ ਦੇ ਰਾਹੀਂ, ਮੈਨੂੰ ਕੁਦਰਤ ਦਰਸ ਕਰਾਵੇ।
ਜਿਹੜਾ ਨਾਨਕ ਸਾਹਿਬ ਕਹਾਵੇ।
ਓਹਦੇ ਪੈੜੀਂ ਚੱਲਣਾ ਮੈਂ।
ਸਰਬ ਨੂੰ ਜਿਸ ਨੇ ਬਖ਼ਸ਼ੀ ਕਲਮ।
ਪੜ੍ਹਨ ਵਾਲ਼ਿਆਂ ਬਖ਼ਸ਼ੇ ਕਰਮ।
ਖ਼ੁਸ਼ ਹੁੰਦੇ ਜੋ ਕਵਿਤਾ ਪੜ੍ਹਕੇ,
ਨਾਨਕ ਸਾਹਿਬ ਦਿਵਾਨੇ ਪੜ੍ਹਕੇ
ਸਤਿ ਕਰਤਾਰ ਬੋਲਣਾ ਮੈਂ।
ਇਸ਼ਕ ਕਰਨੇ ਦੀ ਉਮਰ ਹੈ।
ਦਿਲ ਲੋੜੇ ਇਸ਼ਕ ਕਰਨਾ।
ਮੰਗ ਪੂਰੀ ਕਰਨੀ ਰੂਹ।
ਇਸ਼ਕ ਹਕੀਕੀ ਕਰਨਾ ਮੈਂ।