ਇਸ਼ਕ ਕੇਹਾ ਕੇਹਾ ਆਂਦਾ

ਇਸ਼ਕ ਕੇਹਾ ਕੇਹਾ ਆਂਦਾ ! ਸੁਣੋ ਅੜੀ ਮਾਯੋ, ਮੈਂ ਕਯਾ ਜਾਣਾਂ ?

ਇਸ਼ਕ ਅਹੀਂ ਕੂੰ ਆਖਨਿ ਸਾਰੇ, ਰਾਤੀਯਾਂ ਡੀਂਹਾਂ ਜੋ ਰੋਵਾਂਦਾ ।

ਇਸ਼ਕ ਸਰਾਸਰ ਜਾਣ ਮਲਾਮਤ, ਲੋਕਾਂ ਨੂੰ ਨਹੀਂ ਭਾਂਦਾ ।

ਅਕਲ ਸ਼ਰਮ ਸਭ ਦੂਰ ਸਟੀਂਦਾ, ਇਸ਼ਕ ਜਹੇਂ ਡਹੂੰ ਆਂਦਾ ।

ਸਾਹ ਸੱਚਲ ਦਾ ਰੋਜ਼ ਅਜ਼ਲ ਦੇ, ਵਿਰਹ ਕਨੂੰ ਨਹੀਂ ਵਾਂਦਾ ।

📝 ਸੋਧ ਲਈ ਭੇਜੋ