ਇਸ਼ਕ ਮੇਰੇ 'ਤੇ ਰੱਖ਼ਾਂ ਸ਼ਾਲਾ

ਇਸ਼ਕ ਮੇਰੇ 'ਤੇ ਰੱਖ਼ਾਂ ਸ਼ਾਲਾ

ਕੁਲ ਜਗਤ ਦੀਆ ਅੱਖਾਂ ਸ਼ਾਲਾ ।

ਆਜਾ ਮਿਲ ਚੌਰਾਹੇ ਬਹੀਏ

ਛੱਡ ਕੇ ਕਾਬਾ ਮੱਕਾ ਸ਼ਾਲਾ,

ਤੇਰੇ ਵੱਡੇ ਰਹਿਬਰ ਬੰਦੇ

ਸਾਡਾ ਕਿਹੜਾ ਪੱਕਾ ਸ਼ਾਲਾ,

ਅਕਲੋਂ ਅੰਨ੍ਹੇ ਹੋਏ ਪਏ ਹਾਂ

ਕਰਦਾ ਹਰ ਕੋਈ ਧੱਕਾ ਸ਼ਾਲਾ,

ਇਸ਼ਕੇ ਦੇ ਦਰਿਆਂ ਨੇ ਡੂੰਘੇ

ਲੱਭਦਾ ਨਾ ਕੋਈ ਨੱਕਾ ਸ਼ਾਲਾ,

ਕੱਲੀ ਰੋਟੀ ਰੱਬ ਹੈ ਸਾਡੀ

ਇਹੋ ਘੋੜਾ ਯੱਕਾ ਸ਼ਾਲਾ !

📝 ਸੋਧ ਲਈ ਭੇਜੋ