ਸਮਝਦੇ ਸਾਂ ਇਸ਼ਕ ਨੂੰ ਫੁੱਲਾਂ ਦੀ ਸੇਜ ਜਿਹਾ।

ਮੰਨਿਆ ਸੀ ਹੁਕਮ ਰੱਬ ਦਾ, ਓਸਨੇ ਸੀ ਜੋ ਕਿਹਾ।

ਦਿਲਾ ਹੋਂਕੇ ਭਰਦਿਆਂ ਤੇ ਮਰਦਿਆਂ ਹੁਣ ਕੀ ਕਹਾਂ?

ਜਿਸ ਬਿੰਨ ਜੀਣਾ ਆਉਂਦਾ ਨਹੀਂ, ਉਸ ਦੇ ਬਿੰਨ੍ਹ ਰਹਾਂ।

ਆਸ ਸੀ ਕਿ ਫੁੱਲ ਹੀ ਫੁੱਲ ਬਸ ਹੋਣਗੇ,

ਪਰ ਪੈ ਗਿਆ ਹੈ ਹੁਣ ਤਾਂ ਖਾਰਾਂ ਦੇ ਨਾਲ ਵਾ'

ਇਸ਼ਕ ਬਣਿਆ ਬੰਦਗੀ ਤੇ ਮੰਜ਼ਲਾਂ ਦੀ ਲੋੜ ਨਹੀਂ,

ਤੇਰੇ ਨਾਂ ਦੀ ਪੀਤੀ ਜਦ ਤੋਂ, ਫਿਰ ਲੱਗੀ ਕੋਈ ਤੋੜ ਨਹੀਂ।

ਵਾ' ਵੱਗਦੀ ਦਿਲ ਠੱਗਦੀ ਤੇ ਚੁੱਪ ਹੈ।

ਬਿਰਹੋਂ ਦੀ ਰੁੱਤ ਹੈ ਤੇ ਤਨਹਾਈ ਦਾ ਦੁੱਖ ਹੈ।

ਮੈਂ ਹੋ ਗਿਆਂ ਹਾਂ ਜਾਣ ਲੈ ਵਿੱਚੋ ਵਿੱਚ ਫ਼ਨਾ।

ਕੋਈ ਵਾਸਤਾ, ਕੋਈ ਹਾਦਸਾ ਕੁੱਝ ਹੋਰ ਵੀ।

ਸਾਥੋਂ ਫੜ੍ਹਿਆ ਨਹੀਓਂ ਗਿਆ ਦਿਲਾਂ ਦਾ ਚੋਰ ਵੀ।

ਇਕ ਆਸ ਹੈ ਧਰਵਾਸ ਹੈ ਕਿਉਂ ਜਾਪਦਾ।

ਇਸ਼ਕ ਹੈ ਕਿ ਮਸਲਾ ਤੇਈਏ ਤਾਪ ਦਾ।

ਤੇਰਾ ਵਸਲ ਹੀ ਹੈ ਇੱਕੋ ਇੱਕ ਦਵਾ।

ਰਾਤ ਲੰਘੀ, ਬਾਤ ਬੀਤੀ ਤਾਰੇ ਗਿਣਦਿਆਂ,

ਮੈਂ ਰੋਇਆ, ਮੈਂ ਮੋਇਆ ਅਰਥੀ ਚਿਣਦਿਆਂ।

ਹੋਰ ਖ਼ੌਰੇ ਕੌਣ ਸੀ ਹੁਣ ਯਾਦ ਨਹੀਂ,

ਗ਼ਮ ਦੇ ਇਸ ਗੀਤ ਦਾ ਇੱਕ ਰਾਗ ਨਹੀਂ,

ਇਸ ਦੇ ਤਾਂ ਬਣਗੇ ਰਾਗ ਨੇ ਮੇਰੇ ਸਭ ਸਾਹ।

ਚੁੱਪ ਭੈੜੀ ਖਾ ਗਈ ਸਭ ਬੋਲ ਹੀ,

ਮੈਂ ਨਾ ਯਾਰ ਪਛਾਤਾ, ਉਹ 'ਤੇ ਕੋਲ ਹੀ।

ਚੁੱਪ ਤੋਂ ਅੱਗੇ ਵੀ ਹੁੰਦਾ ਇਕ ਰਾਜ਼ ਹੈ,

ਰੂਹ ਦਾ ਬਣਦਾ ਆ ਕੇ ਜਿੱਥੇ ਸਾਜ਼ ਹੈ।

ਸ਼ਾਇਰ ਨਾਲ ਸਵੈਚ ਦੀ ਜਦ ਹੋਈ ਸੁਲ੍ਹਾ।

📝 ਸੋਧ ਲਈ ਭੇਜੋ