ਇਸ਼ਕ ਸਮੁੰਦਰ ਚੜ੍ਹ ਗਿਆ ਫ਼ਲਕੀਂ

ਐਨ-ਇਸ਼ਕ ਸਮੁੰਦਰ ਚੜ੍ਹ ਗਿਆ ਫ਼ਲਕੀਂ,

ਕਿਤ ਵਲ ਜਹਾਜ਼ ਘਤੀਵੇ ਹੂ ।

ਅਕਲ ਫ਼ਿਕਰ ਦੇ ਡੋਲੇ ਨੂੰ ਚਾ,

ਪਹਿਲੇ ਪੂਰ ਬੋਡੀਵੇ ਹੂ ।

ਕੜਕਣ ਕੱਪਰ ਪਵਣ ਲਹਿਰੀਂ,

ਜਦਾਂ ਵਹਦਤ ਵਿਚ ਵੜੀਵੇ ਹੂ ।

ਜਿਸ ਮਰਨੇ ਥੀਂ ਖਲਕਤ ਡਰਦੀ ਬਾਹੂ,

ਆਸ਼ਕ ਮਰ ਕੇ ਜੀਵੇ ਹੂ ।

(ਫ਼ਲਕੀਂ=ਅਸਮਾਨ)

📝 ਸੋਧ ਲਈ ਭੇਜੋ