ਇਸ਼ਕ ਤੈਂਡੇ ਦੀ ਮੈਂ ਮਾਰੀ

ਇਸ਼ਕ ਤੈਂਡੇ ਦੀ ਮੈਂ ਮਾਰੀ, ਨਿਤ ਨਿਤ ਕਰਾਂ ਜ਼ਾਰੀ।

ਆਂਗਣ ਅਸਾਡੇ ਤੂੰ ਆਵੀਂ ਪਿਆਰਾ, ਆ ਡੇਵੀਂ ਦਿਲਦਾਰੀ।

ਮੈਂ ਤਾਂ ਤੈਥੋਂ ਸੁਹਣਾ ਸਾਈਂ, ਥੀਵਾਂ ਵਾਰਨ ਵਾਰੀ।

ਮਸਤੀ ਡੇ ਕੇ ਕਿਉਂ ਤੂੰ ਦਿਲਬਰ, ਲਾ ਖੜਾ ਹੈਂ ਯਾਰੀ।

ਚਸ਼ਮਾ ਤੈਂਡੀਆਂ ਚੇਟਕ ਲਾਇਆ, ਖ਼ੂਨੀ ਫਿਰਨ ਖ਼ੁਮਾਰੀ ।

ਬ੍ਰਿਹਾ ਤੁਸਾਡੀ ਬਖਸ਼ਿਸ਼ ਕੀਤੀ, ਸੱਚਲ ਕੂੰ ਸਰਦਾਰੀ।

📝 ਸੋਧ ਲਈ ਭੇਜੋ