ਇਸ਼ਕ ਤੇਰੇ ਨੇ ਫੂਕ ਮੁਆਤਾ

ਇਸ਼ਕ ਤੇਰੇ ਨੇ ਫੂਕ ਮੁਆਤਾ, ਜਾਰੇ ਨੀ ਸਭ ਪੜਦੇ ।

ਤੇਰੇ ਵਸਲ ਦੀ ਖੋਲ ਸੁਰਾਹੀ, ਹਰਦਮ ਪਿਆਲੇ ਭਰਦੇ ।

ਅੰਗਾਂ ਦੇ ਵਿੱਚ ਅੰਗ ਮਿਲਾ ਕੇ, ਤਾਰੀ ਉਲਟੀ ਤਰਦੇ ।

ਬੋਲ ਜ਼ਬਾਨ ਨਾ ਪਹੁੰਚੇ ਫ਼ਕਰ, ਨਹੀਂ ਤਾਂ ਗੱਲਾਂ ਰਜ ਰਜ ਕਰਦੇ ।

📝 ਸੋਧ ਲਈ ਭੇਜੋ