ਹੁਣ ਕਿਉਂ ਆਇਆਂ ਏ ਮੇਰੇ ਕੋਲ
ਮੈਨੂੰ ਛੱਡ ਗਿਆ ਸੀ ਨਾ
ਮੈ ਤੇਰਾ ਧੰਨਵਾਦੀ ਹਾਂ
ਤੂੰ ਮੈਨੂੰ ਇਸ਼ਕ ਤੇ ਲਿਖਣ ਨਾ ਦਿੱਤਾ
ਮੈਂ ਕਦੇ ਲਿਖਾਂਗਾ ਵੀ ਨਹੀਂ
ਮੈਂ ਮੇਰੇ ਘਰ ਤੇ ਲਿਖਾਂਗਾ
ਮੇਰੇ ਖੇਤ ਦੇ ਵਿੱਚ ਪਿੱਪਲ ਹੈ ਜਿਹੜਾ
ਮੈਂ ਉਸ ਦੇ ਡਰ ਤੇ ਲਿਖਾਂਗਾ
ਮੈਂ ਨਵੇਂ ਚੱਲ ਰਹੇ ਕੋਹੜ
ਚਿੱਟੇ ਦੀ ਜੜ੍ਹ ਤੇ ਲਿਖਾਂਗਾ
ਸਾਡੇ ਕੱਚੇ ਕੋਠੇ ਦੀਆਂ ਇੱਟਾਂ ਦੇ ਵਿੱਚ
ਮੈਂ ਘਰਕੀਨ ਦੇ ਘਰ ਤੇ ਲਿਖਾਂਗਾ
ਮੈਂ ਤੰਦੂਰ ਵਿਚ ਮੱਚ ਗਏ ਨਾਰੀ ਦੇ ਸੁਪਨੇ
ਦੀ ਸੜ ਤੇ ਲਿਖਾਂਗਾ
ਵਾਅਦਾ ਰਿਹਾ ਤੇਰੇ ਨਾਲ ਮੈ ਇਸ਼ਕ ਤੇ
ਨਾਂ ਮਰਕੇ ਲਿਖਾਂਗਾ