ਇਸ ਨੂੰ  ਕੀ ਕਹੋਗੇ

ਪਹਿਲਾਂ ਜੋੜ ਜੋੜ ਕੇ ਜੋੜਦੇ ।

ਫਿਰ ਮੋੜ ਮੋੜ ਕੇ ਮੋੜਦੇ ।

ਫਿਰ ਮਰੋੜ ਮਰੋੜ ਮਰੋੜਦੇ ।

ਫਿਰ ਤੋੜ ਤੋੜ ਕੇ ਤੋੜਦੇ ।

ਇਸ ਨੂੰ  ਕੀ ਕਹੋਗੇ?

ਦੱਸਣਾ ! ਮੈਂ ਸਮਝੀ ਨਹੀਂ !!

ਪਹਿਲਾਂ ਕੋਰਟ ਕਚਿਹਰੀ ਭੰਡਦੇ,

ਫੇਰ ਥੱਕ ਹਾਰ ਕੇ ਗੰਢਦੇ ।

ਫਿਰ ਕੰਮ ਕਰਾਉਂਦੇ ਰੱਜ ਕੇ,

ਫੇਰ ਦਾਸ ਸਮਝ ਕੇ ਵੰਡਦੇ ।

ਇਸ ਨੂੰ  ਕੀ ਕਹੋਗੇ?

ਦੱਸਣਾ ! ਮੈਂ ਸਮਝੀ ਨਹੀਂ !!

ਕੀ ਲਿਖਾਂ ਕਿਸ 'ਤੇ ਲਿਖਾਂ,

ਕੀ ਕਹਾਂ ਕਿਸ ਨੂੰ  ਕਹਾਂ ?

ਲਿਖਾਂ ਤੇ ਲਿਖ ਮਿਟਾ ਦਿਆਂ,

ਪੜ੍ਹਾਂ ਤੇ ਪੜ੍ਹ ਕੇ ਰੋ ਪਵਾਂ ।

ਇਸ ਨੂੰ  ਕੀ ਕਹੋਗੇ?

ਦੱਸਣਾ ! ਮੈਂ ਸਮਝੀ ਨਹੀਂ !!

ਬੇਕਸੂਰ ਨੂੰ  ਦੇਣ ਸਜ਼ਾ,

ਪਾਪੀ ਕਰਦੇ ਫਿਰਨ ਮਜ਼ਾ ।

ਗੱਲ ਕਰਨ ਸਭ ਬੇ ਵਜ੍ਹਾ,

ਕਰਦੇ ਫਿਰਨ ਜੋ ਖੁਦ ਗ਼ਜ਼ਾ ।

ਇਸ ਨੂੰ  ਕੀ ਕਹੋਗੇ?

ਦੱਸਣਾ ! ਸਰਬ ਬੇਸਮਝੀ ਨਹੀਂ ?

📝 ਸੋਧ ਲਈ ਭੇਜੋ