ਕੋਈ ਐਨੀ ਮਹਿੰਗਾਈ 'ਚ  ਕਿਵੇਂ ਛੇੜੇ,

ਪਰੀ ਚਿਹਰਾ ਮਹਿਬੂਬ ਦਿਲਦਾਰ ਦੀ ਗੱਲ । 

ਜਦੋਂ ਸਾਕੀ ਤੋਂ ਜਾਮ ਦੀ ਤਲਬ ਕੀਤੀ, 

ਛੇੜ ਬੈਠਾ ਉਹ ਪਿਛਲੇ ਉਧਾਰ ਦੀ ਗੱਲ ।

ਸਾਰਾ ਸ਼ਹਿਰ ਦਾ ਸ਼ਹਿਰ ਜੁਆਰੀਆਂ ਦਾ, 

ਰਹੀ ਇਹ ਨਾ ਦੋ ਜਾਂ ਚਾਰ ਦੀ ਗੱਲ । 

ਕਿਵੇਂ “ਸਾਹਿਬ” ਨੂੰ ਗ਼ਜ਼ਲ ਪਸੰਦ ਆਵੇ, 

ਉਹ ਕੀ ਜਾਣਦਾ ਕਸਫ ਇਸਰਾਰ ਦੀ ਗੱਲ ।

📝 ਸੋਧ ਲਈ ਭੇਜੋ