ਤੇਰਾ ਆਉਣਾਂ,
ਮੇਰਾ ਚਾਹੁੰਣਾ,
ਇਤਫ਼ਾਕ ਥੋੜੀ ਐ,
ਰੂਹਾਂ ਦਾ ਰੂਹਾਂ ਨਾਲ ਮੇਲ,
ਜਿਵੇਂ ਖ਼ੁਦ ਰੱਬ ਦੀ ਬਣਾਈ ਜੋੜੀ ਐ।
ਤੇਰਾ ਭੋਲਾ ਜਿਹਾ ਚਿਹਰਾ,
ਤੱਕ ਚੜ੍ਹਦਾ ਸਰੂਰ,
ਨਿੱਤ ਕਰਾਂ ਅਰਜ਼ੋਈ,
ਨਾਂ ਕਦੇ ਹੋਈਂ ਮੈਥੋਂ ਦੂਰ,
ਇਹ ਤਾਂ ਲੋਕਾਂ ਦੀਆਂ ਗੱਲਾਂ,
ਕੋਈ ਮਜ਼ਾਕ ਥੋੜੀ ਐ,
ਤੇਰਾ ਆਉਣਾ,
ਮੇਰਾ ਚਾਹੁੰਣਾ,
ਇਤਫ਼ਾਕ ਥੋੜੀ ਐ।
ਬੱਸ ਦੇਖਦਾ ਮੈਂ ਰਹਾਂ,
ਦਿਲ ਕਰੇ ਵਾਰ ਵਾਰ,
ਕਦੇ ਟੁੱਟਣ ਨਾਂ ਦੇਈਂ,
ਸਾਡੀ ਦਿਲਾਂ ਵਾਲੀ ਤਾਰ,
ਦਿਲ ਭੁੱਲਦਾ ਨੀਂ ਤੈਨੂੰ,
ਇਹ ਜਵਾਕ ਥੋੜੀ ਐ,
ਤੇਰਾ ਆਉਣਾ,
ਮੇਰਾ ਚਾਹੁੰਣਾ,
ਇਤਫ਼ਾਕ ਥੋੜੀ ਐ।