ਇੱਥੇ ਰੋਜ਼ ਨਿਆਂ ਮਰ ਜਾਂਦੇ
ਹੱਕ ਤੇ ਸੱਚ ਵੀ ਤਾਂ ਮਰ ਜਾਂਦੇ
ਤੂੰ ਤੇ ਖਾਲੀ ਕੰਡ ਕਰਨੀ ਸੀ
ਇਹ ਕਮਲ਼ੇ ਤਾਂ ਥਾਂ ਮਰ ਜਾਂਦੇ
ਹਰਫ਼ਾਂ ਨੇ ਨਾਂ ਜ਼ਿੰਦਾ ਰੱਖੇ
ਨਈਂ ਤਾਂ ਕਿੰਨੇ ਨਾਂ ਮਰ ਜਾਂਦੇ
ਮੌਤ ਨੂੰ ਸ਼ਾਬਸ਼ ਦਿੰਦੇ ਜੇਕਰ
ਚਿੜੀਆਂ ਦੀ ਥਾਂ ਕਾਂ ਮਰ ਜਾਂਦੇ
ਐਨੇ ਕੌਣ ਜਨਾਜ਼ੇ ਪੜ੍ਹਦਾ
ਵਾਅਦੇ ਜੇ ਹਰ ਦਾਂ ਮਰ ਜਾਂਦੇ
ਮਰਨ ਇਬਾਦਤ ਹੁੰਦਾ ਜੇਕਰ
ਸੁਣਕੇ ਉਹਦੀ ਹਾਂ ਮਰ ਜਾਂਦੇ
ਜੇ ਨਾ ਹੁੰਦੀਆਂ ਮਾਵਾਂ ‘ਸੰਧੂਆ’
ਲੱਭਦੇ ਲੱਭਦੇ ਛਾਂ ਮਰ ਜਾਂਦੇ