ਇਤਿਹਾਸ ਸਦਾ

ਤਾਕਤਵਾਰ ਹੱਥ ਲਿਖਦੇ

ਇਸੇ ਲਈ ਇਤਿਹਾਸ ਵਿੱਚ

ਕਮਜ਼ੋਰ ਸਦਾ

ਪਿੱਠ ਭੂਮੀ ’ਚ ਚਲੇ ਜਾਂਦੇ

 

ਗੁਨਾਹਗਾਰ

ਵੱਡੇ ਪਰਉਪਕਾਰੀ ਬਣ ਜਾਂਦੇ

ਮੈਦਾਨ ਛੱਡ ਕੇ ਭੱਜਣ ਵਾਲੇ

ਵੱਡੇ ਸੂਰਮਿਆਂ ’ਚ ਤਬਦੀਲ ਹੁੰਦੇ

ਜਿਹੜੇ ਅਸਲ ਵਿੱਚ ਇਤਿਹਾਸ ਸਿਰਜਦੇ

ਉਹ ਕਾਲ ਕੋਠੜੀਆਂ ’ਚ

ਜ਼ਲੀਲ ਹੁੰਦੇ

 

ਇਤਿਹਾਸ ਸਿਰਜਣ ਵਾਲਿਆਂ ਦੇ ਤਾਂ

ਹੱਥ ਕੱਟ ਦਿਤੇ ਜਾਂਦੇ

ਉਹਨਾਂ ਦੀਆਂ ਅੰਤੜੀਆਂ

ਉਹਨਾਂ ਦੀਆਂ ਪਿੱਠਾਂ ਨਾਲ ਜਾ ਲੱਗਦੀਆਂ

ਉਹਨਾਂ ਨੂੰ ਇਤਿਹਾਸ ਵਿੱਚ

ਨਾਇਕ ਤੋਂ ਖ਼ਲਨਾਇਕ ਬਣਾ ਦਿੱਤਾ ਜਾਂਦਾ

ਇਸੇ ਤਰਾਂ ਸਮੁੱਚਾ

ਇਤਿਹਾਸ ਬਦਲਾ ਦਿੱਤਾ ਜਾਂਦਾ

 

ਜਿਹੜੇ ਅਸਲ ’ਚ ਇਤਿਹਾਸ ਸਿਰਜਦੇ

ਉਨ੍ਹਾਂ ਦਾ ਇਤਿਹਾਸ ’ਚ

ਕਿਤੇ ਨਾਮੋ-ਨਿਸ਼ਾਂ

ਵੀ ਨਾ ਹੁੰਦਾ।

📝 ਸੋਧ ਲਈ ਭੇਜੋ