ਇੱਕ ਹੀ ਮਿੱਟੀ ਤੋਂ ਬਣੀਆਂ

ਇੱਕ ਹੀ ਆਵੇ ‘ਤੇ ਪੱਕੀਆਂ

ਇੱਟਾਂ ਸਾਂ ਆਪਾਂ

ਤੂੰ ਘਰ ਦਾ ਬਨੇਰਾ ਬਣ ਸਜੀ

ਤੇ ਮੈਂ ਨੀਂਹ ।

ਪਤਾ ਹੈ ਮੈਨੂੰ 

ਹਰ ਆਉਣ ਵਾਲੇ ਦੇ

ਨਜ਼ਰੀ ਪੈਂਦੀ

ਤਿੱਥੀ-ਤਿਉਹਾਰੀ ਸਜਾਈ ਜਾਂਦੀ

ਸੋਹਣੀ ਲੱਗਦੀ ਹੋਏਗੀ

ਪਰ ਜਾਣਦੀ ਤਾਂ ਹੋਏਗੀ ਨਾ 

ਕਿ ਕਿਸਦੇ ਸਹਾਰੇ ਖੜ੍ਹੀ ਹੈ ਤੂੰ

📝 ਸੋਧ ਲਈ ਭੇਜੋ